ਕਾਰੋਬਾਰ

ਪੇਡਾ ਵੱਲੋਂ ਪੰਜਾਬ ਵਿੱਚ ਇਲੈਕਟਿ੍ਰਕ ਵਾਹਨਾਂ ਲਈ ਪਬਲਿਕ ਚਾਰਜਿੰਗ ਸਟੇਸ਼ਨ ਸਥਾਪਤ ਕਰਨ ਵਾਸਤੇ ਕਨਵਰਜੈਂਸ ਐਨਰਜੀ ਸਰਵਿਸਸ ਲਿਮਟਡ ਨਾਲ  ਐਮਓਯੂ ਸਹੀਬੱਧ

ਕੌਮੀ ਮਾਰਗ ਬਿਊਰੋ | September 18, 2021 06:24 PM
 
 
ਚੰਡੀਗੜ :
 
ਪੰਜਾਬ ਭਰ ਵਿੱਚ ਇਲੈਕਟਿ੍ਰਕ ਵਾਹਨਾਂ ਲਈ ਪਬਲਿਕ ਚਾਰਜਿੰਗ ਸਟੇਸ਼ਨਾਂ ਦੀ ਸਥਾਪਨਾ ਨੂੰ ਯਕੀਨੀ ਬਣਾਉਣ ਲਈ, ਪੇਡਾ ਦੇ ਮੁੱਖ ਕਾਰਜਕਾਰੀ ਅਧਿਕਾਰੀ ਨਵਜੋਤ ਪਾਲ ਸਿੰਘ ਰੰਧਾਵਾ ਨੇ ਬੀਤੀ ਸ਼ਾਮ ਪੇਡਾ ਦਫਤਰ, ਚੰਡੀਗੜ ਵਿਖੇ ਭਾਰਤ ਸਰਕਾਰ ਦੇ ਊਰਜਾ ਮੰਤਰਾਲੇ ਅਧੀਨ ਪੀਐਸਯੂਜ਼ ਦੇ ਸਾਂਝੇ ਉੱਦਮ ਐਨਰਜੀ ਐਫੀਸ਼ੀਐਂਸੀ ਸਰਵਿਸਸ ਲਿਮਟਿਡ (ਈ.ਈ.ਐਸ.ਐਲ.) ਦੀ ਸਹਿਯੋਗੀ ਕਨਵਰਜੈਂਸ ਐਨਰਜੀ ਸਰਵਿਸਿਜ ਲਿਮਟਿਡ (ਸੀ.ਈ.ਐਸ.ਐਲ.) ਨਾਲ ਇੱਕ ਐਮਓਯੂ (ਸਮਝੌਤਾ ਪੱਤਰ) ‘ਤੇ ਹਸਤਾਖਰ ਕੀਤੇ।  
 
ਸੂਬੇ ਵਿੱਚ ਈ-ਮੋਬਿਲਟੀ ਦੀ ਜਰੂਰਤ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਐਮਓਯੂ ‘ਤੇ ਹਸਤਾਖਰ ਕੀਤੇ ਗਏ ਹਨ। ਇਸ ਭਾਈਵਾਲੀ ਨਾਲ, ਸੀ.ਈ.ਐਸ.ਐਲ. ਆਪਣੇ ਈਵੀ ਟਰਾਂਜ਼ੀਸ਼ਨ ਪੋਰਟਫੋਲੀਓ ਦਾ ਵਿਸਤਾਰ ਕਰਨ ਅਤੇ ਰਾਜ ਵਿੱਚ ਸੁਖਾਲਾ ਅਤੇ ਕਿਫਾਇਤੀ ਚਾਰਜਿੰਗ ਬੁਨਿਆਦੀ ਢਾਂਚਾ ਮੁਹੱਈਆ ਕਰਨ ਦੀ ਯੋਜਨਾ ਬਣਾ ਰਹੀ ਹੈ। ਇਹ ਸਾਂਝੇਦਾਰੀ ਪੰਜਾਬ ਵਿੱਚ 2/3/4 ਪਹੀਆ ਇਲੈਕਟਿ੍ਰਕ ਵਾਹਨਾਂ ਸਮੇਤ ਈ-ਵਾਹਨਾਂ ਨੂੰ ਅਪਣਾਉਣ ਨੂੰ ਉਤਸ਼ਾਹਿਤ ਕਰਨ, ਵੱਖ-ਵੱਖ ਥਾਵਾਂ ‘ਤੇ ਜਨਤਕ ਚਾਰਜਿੰਗ ਸਟੇਸ਼ਨਾਂ ਦੀ ਸਥਾਪਨਾ ਲਈ ਰੂਪ ਰੇਖਾ ਤਿਆਰ ਕਰੇਗੀ।
 
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੇਡਾ ਦੇ ਮੁੱਖ ਕਾਰਜਕਾਰੀ ਅਧਿਕਾਰੀ ਨੇ ਦੱਸਿਆ ਕਿ “ਇਹ ਸਮਝੌਤਾ ਰਾਜ ਨੂੰ  ਈ-ਮੋਬਿਲਟੀ ਦੇ ਖੇਤਰ ਵਿੱਚ ਨਵੇਂ ਮੁਕਾਮ ਵੱਲ ਲੈ ਕੇ ਜਾਵੇਗਾ। ਪੰਜਾਬ ਹੌਲੀ-ਹੌਲੀ ਨਵੀਂ ਗਤੀਸ਼ੀਲਤਾ ਦੇ ਅਨੁਕੂਲ ਹੋ ਰਿਹਾ ਹੈ ਅਤੇ ਅਸੀਂ ਸੀ.ਈ.ਐਸ.ਐਲ. ਦੇ ਨਾਲ ਇਸ ਸਹਿਯੋਗ ਬਾਰੇ ਕਾਫੀ ਆਸਮੰਦ ਹਾਂ। ਸਾਡਾ ਮੰਨਣਾ ਹੈ ਕਿ ਇਹ ਇਲੈਕਟਿ੍ਰਕ ਵਾਹਨ ਵਰਤਣ ਦੇ ਵੱਡੇ ਏਜੰਡੇ ਨੂੰ ਪ੍ਰਾਪਤ ਕਰਨ ਵਿੱਚ ਸਾਡੀ ਮਦਦ ਕਰੇਗਾ ਅਤੇ ਕਾਰਬਨ ਦੇ ਮਾਰੂ ਪ੍ਰਭਾਵਾਂ ਨੂੰ ਹੋਰ ਘਟਾਏਗਾ। ਪੇਡਾ ਦੇ ਡਾਇਰੈਕਟਰ ਸ੍ਰੀ ਐਮ.ਪੀ. ਸਿੰਘ ਨੇ ਅੱਗੇ ਦੱਸਿਆ ਕਿ ਇਲੈਕਟਿ੍ਰਕ ਵਾਹਨਾਂ ਦੀ ਵਿਸ਼ਾਲ ਸ੍ਰੇਣੀ ਦੇ ਅਨੁਕੂਲ ਚਾਰਜਿੰਗ ਯੂਨਿਟਾਂ ਦੀ ਉਪਲਬਧਤਾ ਦੇ ਨਾਲ, ਪੰਜਾਬ  ਵਿੱਚ ਈ-ਮੋਬਿਲਟੀ ਅਪਣਾਉਣ ਲਈ ਉਤਸ਼ਾਹਤ ਕਰੇਗੀ। ਜਿਸ ਨਾਲ ਈਵੀ ਚਾਰਜਿੰਗ ਨੂੰ ਨਿਰਵਿਘਨ ਅਤੇ ਖਪਤਕਾਰਾਂ ਲਈ ਸੁਵਿਧਾਜਨਕ ਬਣਾਉਣ ਵਿੱਚ ਰਾਹ ਪੱਧਰਾ ਹੋਵੇਗਾ ਅਤੇ ਸੂਬੇ ਵਿੱਚ ਈ-ਮੋਬਿਲਟੀ ਦਾ ਨਵਾਂ ਅਧਿਆਏ ਸ਼ੁਰੂ ਹੋਵੇਗਾ।
 
ਇਸ ਮੌਕੇ ਸੀਈਐਸਐਲ ਦੇ ਕਲਸਟਰ ਹੈੱਡ (ਉੱਤਰੀ), ਰਜਨੀਸ਼ ਰਾਣਾ ਨੇ ਦੱਸਿਆ ਕਿ ਇਹ ਉਪਰਾਲਾ ਪੰਜਾਬ ਵਿੱਚ ਇਲੈਕਟਿ੍ਰਕ ਵਾਹਨਾਂ ਦੀ ਵਿਆਪਕ ਪ੍ਰਵਾਨਗੀ ਲਈ ਇੱਕ ਸੁਚੱਜਾ ਈ-ਚਾਰਜਿੰਗ ਬੁਨਿਆਦੀ ਢਾਂਚਾ ਵਿਕਸਤ ਕਰਨ ਲਈ ਇੱਕ ਪੁਲ ਵਜੋਂ ਕੰਮ ਕਰੇਗਾ।  ਉਨਾਂ ਅੱਗੇ ਕਿਹਾ “ਈ-ਮੋਬਿਲਟੀ ਵੱਲ ਮੁੜਨ ਲਈ  ਈਵੀ ਚਾਰਜਿੰਗ ਬੁਨਿਆਦੀ ਢਾਂਚੇ ਦਾ ਇੱਕ ਆਸਾਨ ਅਤੇ ਮਜਬੂਤ ਨੈਟਵਰਕ ਬਣਾਉਣਾ ਮਹੱਤਵਪੂਰਨ ਹੈ। ਇਹ ਨਾ ਸਿਰਫ ਸਾਨੂੰ ਨੈੱਟ-ਜੀਰੋ ਐਮਿਸ਼ਨ ਦੇ ਇੱਕ ਹੋਰ ਕਦਮ ਨੇੜੇ ਲੈ ਜਾਏਗਾ ਸਗੋਂ ਦੇਸ਼ ਦੇ ਆਵਾਜਾਈ ਖੇਤਰ ਵਿੱਚ ਨਵੀਨਤਾ ਲਿਆਉਣ ਵਿੱਚ ਵੀ ਮਦਦਗਾਰ ਸਾਬਿਤ ਹੋਵੇਗਾ। ਮੈਨੂੰ ਵਿਸਵਾਸ਼ ਹੈ ਕਿ ਪੇਡਾ ਦੇ ਸਹਿਯੋਗ ਨਾਲ, ਅਸੀਂ ਪੰਜਾਬ ਵਿੱਚ ਇੱਕ ਈਵੀ ਵਾਤਾਵਰਣ ਪ੍ਰਣਾਲੀ ਦੇ ਵਿਕਾਸ ਨੂੰ ਉਤਸ਼ਾਹਤ ਕਰਨ ਦੇ ਯੋਗ ਬਣ ਸਕਾਂਗੇ ।”    
 

Have something to say? Post your comment

 

ਕਾਰੋਬਾਰ

ਗਿਲਕੋ ਗਰੁੱਪ ਨੇ ਮਨਾਇਆ ਫਾਊਂਡਰਜ਼ ਡੇ, 24ਵੇਂ ਸਾਲ ਵਿੱਚ ਲਗਜ਼ਰੀ ਪ੍ਰੋਜੈਕਟਸ ਦੀ ਵੱਡੀ ਯੋਜਨਾ

ਬੁਲਗਾਰੀ ਨੇ ਟਾਟਾ ਕਲਿੱਕ ਲਗਜ਼ਰੀ ਦੇ ਨਾਲ ਵਿਸ਼ੇਸ਼ ਸਾਂਝੇਦਾਰੀ ਵਿੱਚ ਭਾਰਤ ਵਿੱਚ ਆਪਣਾ ਪਹਿਲਾ ਅਤੇ ਖਾਸ ਡਿਜੀਟਲ ਬੁਟੀਕ ਲਾਂਚ ਕੀਤਾ

ਬੈਂਕਰਸਕਲੱਬ ਨੇ ਚੰਡੀਗੜ੍ਹ, ਪੰਜਾਬ, ਹਰਿਆਣਾ,ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਦੇ ਬਾਜ਼ਾਰਾਂ ਵਿੱਚ ਕੀਤਾ ਵਿਸਤਾਰ  ਸਹਿ-ਭਾਗੀਦਾਰੀ ਦੀ ਕੀਤੀ ਸ਼ੁਰੂਆਤ

ਸੀ.ਪੀ 67 ਮਾਲ ਨੌਜਵਾਨਾਂ ਵਿੱਚ ਉੱਦਮੀ ਭਾਵਨਾ ਜਗਾਉਣ ਲਈ ਤਿਆਰ ਹੈ

ਟਾਈ ਨੇ ਸਰਕਾਰੀ ਸਹਾਇਤਾ ਦੇ ਮੌਕੇ ਖੋਲ੍ਹਣ ਦੇ ਉਦੇਸ਼ ਨਾਲ ਇੱਕ ਸਫਲਤਾਪੂਰਵਕ ਸਮਾਗਮ ਦਾ ਕੀਤਾ ਆਯੋਜਨ

ਗੋਦਰੇਜ ਐਂਡ ਬੌਇਸ ਨੇ ਦੇਸੀ ਬੈਟਰੀ ਨਾਲ ਭਾਰਤ ਦਾ ਪਹਿਲਾ ਲਿਥੀਅਮ-ਆਇਨ ਪਾਵਰਡ ਫੋਰਕਲਿਫਟ ਟਰੱਕ ਲਾਂਚ ਕੀਤਾ

ਸਰਸਵਤੀ ਸਾੜੀ ਡਿਪੂ ਲਿਮਿਟੇਡ ਦਾ ਆਈਪੀਓ 12 ਅਗਸਤ, 2024 ਨੂੰ ਖੁੱਲ੍ਹੇਗਾ

ਅੰਮ੍ਰਿਤਸਰ ਵਿਖੇ ਵੀ ਹੋਇਆ ਲੈਕਮੇ ਸੈਲੂਨ ਸ਼ੁਰੂ

ਪੁਲਵਾਮਾ ਦੇ ਸ਼ਹੀਦਾਂ ਦੀ ਯਾਦ ਵਿੱਚ ਲਗਾਏ ਗਏ ਮੁਫਤ ਆਯੁਰਵੈਦਿਕ ਸਿਹਤ ਜਾਂਚ ਕੈਂਪ ਦਾ ਉਦਘਾਟਨ ਕੀਤਾ ਸੁਰਿੰਦਰ ਕੌਰ ਯੋਗੀ ਨੇ

ਕੇਂਦਰੀ ਸਿਹਤ ਮੰਤਰੀ ਨੇ ਡਾਕਟਰ ਬੀਰੇਂਦਰ ਸਿੰਘ ਯੋਗੀ ਨੂੰ ਸੁਸ਼ਰੂਤ ਪੁਰਸਕਾਰ ਨਾਲ ਕੀਤਾ ਸੰਮਾਨਿਤ